SGGSJ p-517
ਮਃ ੫ ॥ ਰਖੇ ਰਖਣਹਾਰਿ ਆਪਿ ਉਬਾਰਿਅਨੁ ॥ ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥ ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥ ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥ ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥ ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥
Mėhlā 5. Rakẖe rakẖaṇhār āp ubāri▫an. Gur kī pairī pā▫e kāj savāri▫an. Ho▫ā āp ḏa▫i▫āl manhu na visāri▫an. Sāḏẖ janā kai sang bẖavjal ṯāri▫an. Sākaṯ ninḏak ḏusat kẖin māhi biḏāri▫an. Ŧis sāhib kī tek Nānak manai māhi. Jis simraṯ sukẖ ho▫e sagle ḏūkẖ jāhi. ||2||
Fifth Mehl: O Savior Lord, save us and take us across. Falling at the feet of the Guru, our works are embellished with perfection. You have become kind, merciful and compassionate; we do not forget You from our minds. In the Saadh Sangat, the Company of the Holy, we are carried across the terrifying world-ocean. In an instant, You have destroyed the faithless cynics and slanderous enemies. That Lord and Master is my Anchor and Support; O Nanak, hold firm in your mind. Remembering Him in meditation, happiness comes, and all sorrows and pains simply vanish. ||2||
Teeka by Prof Sahib Singh ji (use this teeka as an “aid”.)
ਰਖਣਹਾਰਿ = ਰੱਖਣਹਾਰ ਨੇ, ਰੱਖਿਆ ਕਰਨ ਵਾਲੇ (ਪ੍ਰਭੂ) ਨੇ। ਉਬਾਰਿਅਨੁ = ਬਚਾ ਲਏ ਉਸ (ਪ੍ਰਭੂ) ਨੇ। ਸਵਾਰਿਅਨੁ = ਸਵਾਰ ਦਿੱਤੇ ਉਸ ਨੇ। ਮਨਹੁ = ਮਨ ਤੋਂ। ਵਿਸਾਰਿਅਨੁ = ਵਿਸਾਰ ਦਿੱਤੇ ਉਸ ਨੇ। ਭਵਜਲੁ = ਸੰਸਾਰ-ਸਮੁੰਦਰ। ਤਾਰਿਅਨੁ = ਤਾਰੇ ਉਸ ਨੇ। ਸਾਕਤੁ = ਟੁਟੇ ਹੋਏ, ਵਿਛੁੜੇ ਹੋਏ। ਬਿਦਾਰਿਅਨੁ = ਨਾਸ ਕਰ ਦਿੱਤੇ ਉਸ ਨੇ।੨।
ਰੱਖਿਆ ਕਰਨ ਵਾਲੇ ਪਰਮਾਤਮਾ (rakhia waleh partmatma) ਨੇ ਜਿਨ੍ਹਾਂ ਬੰਦਿਆਂ ਦੀ (neh jina bandia di) ਮਦਦ ਕੀਤੀ (madet kiti[helped]), ਉਹਨਾਂ ਨੂੰ ਉਸ ਨੇ ਆਪ Ona nu os aap(ਵਿਕਾਰਾਂ ਤੋਂ vikaara[anger, greed, attachment, pride etc) ਬਚਾ ਲਿਆ ਹੈ( bichaliah hai[saved from] , ਉਹਨਾਂ ਨੂੰ ਗੁਰੂ ਦੀ ਪੈਰੀਂ ਪਾ ਕੇ ਉਹਨਾਂ ਦੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ, ਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ, ਉਹਨਾਂ ਨੂੰ (ona noo) ਗੁਰਮੁਖਾਂ (Gurmukha) ਦੀ (d(t)hi) ਸੰਗਤਿ (sangat) ਵਿਚ (vich) (ਰੱਖ ਕੇ rakh keh) ਸੰਸਾਰ-ਸਮੁੰਦਰ ਤਰਾ ਦਿੱਤਾ। ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ। ਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।੨।
Keeping the company of Gurmukhs. Read more here: “TRUE ASSOCIATION – SAADH-SANGAT”
Previous blog post: O my mind, you are the embodiment of the Divine Light – recognize your own origin
Leave a Reply